Just4lover

For Someone

  • Saddeyaar.com

    SaddeYaar

Archive for June 8th, 2008

ਕੁਝ ਗੱਲਾ

Posted by Dhillon on June 8, 2008

ਕਦੇ ਫੁਲਾ ਨੋ ਕਦੇ ਤਾਰਿਆ ਨੇ,

ਮੈਨੂੰ ਪੁਛਿਆ ਸਜਣਾ ਸਾਰਿਆ ਨੇ,

ਕੀ ਤੈਨੂੰ ਯਕੀਨ ਹੈ ਓਦੇ ਆਓਣ ਦਾ,

ਦਿਲ ਹਸ ਕੇ ਕਹਿਦਾ ਕੇ ਮੈਨੂੰ ਤਾ ਅਜੇ,

ਯਕੀਨ ਹੀ ਨਹੀ ਹੋਇਆ ਓਦੇ ਤੁਰ ਜਾਣ ਦਾ

*******************************************************

ਸਾਹਾ ਦੇ ਵਿਚ ਰਚਿਆ ਨੂੰ ,

ਵੇ ਦਿਲਾ ਭੁਲਾਣਾ ਸੋਖਾ ਨਹੀ,

ਏ ਇਕ-ਇਕ ਪਲ ਸਦੀ ਜਿਹਾ,

ਤਾ ੳੁਮਰ ਲਗਾਣਾ ਸੋਖਾ ਨਹੀ,

ਸੁਜ਼ ਗਈਆ ਅਖੀਆ ਰੋ-ਰੋ ਕੇ,

ਚਲ ਤੂੰ ਹੀ ਦਸ ਕੀ ਕਰੀਏ,

ਤੈਨੂੰ ਆਖਿਆ ਸੀ ਪਰ ਤੂੰ ਮਨਿਆ ਨਹੀ,

ਕੇ ਇਸ਼ਕ ਲਗਣਾ ਸੌਖਾ ਨਹੀ

*******************************************************

ਜਦ ਮੈ ਹੁਣ ਵੀ ੳੁਸ ਨਹਿਰ ਕੋਲੋ ਲਗਦਾ ਹਾ,

ਤੇ ਆਪਣੇ ਦੋਹਾ ਦੇ ਭਿਜੇ ਪੈਰਾ ਦੇ ਨਿਸ਼ਾਨ ਕੰਡੇ ਪਈ ਰੇਤ ਤੇ ਦੇਖਦਾ ਹਾ.

ਹੁਣ ਵੀ ਓਦਾ ਦੁਪਟਾ ਸਰੋਂ ਦੇ ਖੇਤ ਚ ੳੁਡਦਾ ਦਿਸਦਾ ਹੈ,

ਤੇ ਓੁਹਦੇ ਸਾਹਾ ਦੀ ਖੁਸ਼ਬੂ ਸਿਲਿਆਂ ਹਵਾਵਾਂ ਕੋਲੋ ਮਹਿਸੂਸ ਕਰਦਾ ਹਾ,

ਸਭ ਕੁਝ ੳੁਹ ਹੀ ਹੈ

ਓਹ ਹੀ ਲਹਿਰਾ ,ਓਹ ਹੀ ਨਹਿਰ ਦਾ ਕੰਢਾ,ਓਹ ਡੁਬਦੀਆ ਪੋਣਾ,

ਓਹ ਮਹਿਕਾ ਓਹ ਫੁਲ, ਓਸ ਦੀਆ ਗੱਲਾਂ,

ਓਹ ਸਭ ਕੁਝ ਓਸੇ ਤਰਾ ਹੈ ਪਰ ਓਹ ਨਹੀ ਹੈ

 

 

Posted in ਕੁਝ ਗੱਲਾ | Tagged: , | Leave a Comment »